ਹਰੇਕ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਰੰਗ ਗੋਰਾ ਹੋਵੇ। ਇਸ ਦੇ ਲਈ ਉਹ ਤਰ੍ਹਾਂ-ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ। ਜਿਸ ਨਾਲ ਕਈ ਨੁਕਸਾਨ ਹੋ ਜਾਂਦੇ ਹਨ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਘਰ 'ਚ ਹੀ ਪਈਆਂ ਕੁਝ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕਰਕੇ ਆਪਣੇ ਰੰਗ ਨੂੰ ਗੋਰਾ ਕਰ ਸਕਦੀਆਂ ਹੋ ਅਤੇ ਜ਼ਿਆਦਾ ਖਰਚੇ ਤੋਂ ਵੀ ਬਚ ਸਕਦੀਆਂ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਤਰੀਕੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗੋਰਾ ਰੰਗ ਪਾ ਸਕਦੀਆਂ ਹੋ।
1. ਚਿਹਰੇ 'ਤੇ ਪਈ ਧੂੜ ਮਿੱਟੀ ਅਤੇ ਗੰਦਗੀ ਨੂੰ ਹਰ ਸਮੇਂ ਸਾਫ ਕਰਨ ਕਰੋ ਕਿਉਂਕਿ ਅਜਿਹਾ ਨਾ ਕਰਨ ਨਾਲ ਚਿਹਰਾ ਕਾਲਾ ਦਿੱਸਣਾ ਸ਼ੁਰੂ ਹੋ ਜਾਂਦਾ ਹੈ।
2. ਅਜਿਹੇ ਬੜੇ ਫੇਸ ਪੈਕ ਹੈ, ਜੋ ਚਿਹਰੇ ਨੂੰ ਗੋਰਾ ਕਰ ਦਿੰਦੇ ਹਨ ਪਰ ਇਸ ਦੇ ਨਾਲ ਤੁਹਾਨੂੰ ਸਕਰੱਬ ਦੀ ਵੀ ਵਰਤੋਂ ਕਰਨੀ ਪਵੇਗੀ ਕਿਉਂਕਿ ਇਸ ਨਾਲ ਚਮੜੀ 'ਤੇ ਕੁਦਰਤੀ ਤਰੀਕੇ ਨਾਲ ਨਿਖਾਰ ਆਉਂਦਾ ਹੈ।
3. ਨਿੰਬੂ ਵੀ ਤੁਹਾਡੇ ਰੰਗ ਨੂੰ ਗੋਰਾ ਕਰਦਾ ਹੈ। ਤੁਸੀਂ ਇਸ ਨੂੰ ਚਿਹਰੇ 'ਤੇ ਸਿੱਧੇ ਤੌਰ ਤੇ ਲਗਾ ਸਕਦੇ ਹੋ, ਨਹੀਂ ਤਾਂ ਇਸ ਨੂੰ ਫੇਸਪੈਕ 'ਚ ਪਾ ਕੇ ਵਰਤ ਸਕਦੇ ਹੋ।
4. ਦਹੀਂ 'ਚ ਪ੍ਰੋਬਾਯੋਟਿਕ ਤੱਤ ਹੁੰਦੇ ਹਨ ਜੋ ਚਮੜੀ ਨੂੰ ਸਾਫ ਕਰਕੇ ਰੰਗ ਨੂੰ ਗੋਰਾ ਬਣਾਉਂਦੇ ਹਨ। ਹਰ ਰੋਜ਼ ਦਹੀਂ ਨਾਲ ਆਪਣੇ ਚਿਹਰੇ ਦੀ ਮਸਾਜ਼ ਕਰੋ। ਇਸ ਨਾਲ ਚਿਹਰਾ ਦਿਨੋਂ-ਦਿਨ ਗੋਰਾ ਹੁੰਦਾ ਹੈ।
5. ਸਾਂਵਲੀ ਚਮੜੀ ਨੂੰ ਗੋਰਾ ਕਰਨ ਲਈ ਤੁਸੀਂ ਹਲਦੀ, ਚਿਰੋਂਜੀ 50 ਗਾ੍ਰਮ ਲੈ ਕੇ ਪਾਊਡਰ ਬਣਾ ਲਓ। ਇਕ-ਇਕ ਚਮਚ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਸ 'ਚ 6 ਚਮਚ ਸ਼ਹਿਦ ਦੇ ਮਿਲਾਓ ਅਤੇ ਨਿੰਬੂ ਦੇ ਰਸ ਅਤੇ ਗੁਲਾਬ ਜਲ ਪਾ ਕੇ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ।
6. ਨਿੰਬੂ ਅਤੇ ਸੰਤਰੇ ਦੇ ਛਿੱਲਕਿਆਂ ਨੂੰ ਸੁੱਕਾ ਕੇ ਚੂਰਨ ਬਣਾ ਲਓ। ਇਸ ਪਾਊਡਰ ਨੂੰ ਹਫਤੇ 'ਚ ਇਕ ਵਾਰ ਮਲਾਈ ਦੇ ਦੁੱਧ 'ਚ ਪਾ ਕੇ ਲਗਾਓ। ਇਸ ਨਾਲ ਚਮੜੀ ਚਮਕ ਜਾਵੇਗੀ।
ਰਾਜਸਥਾਨ 'ਚ ਬਣਿਆ 10 ਮੰਜ਼ਿਲਾਂ ਕਿਲਾ, ਲੱਗਦਾ ਹੈ ਰੈਸਟੋਰੈਂਟ
NEXT STORY